Patiala: 5 September, 2018
Program on ‘Traffic Rules Awareness’ held at Modi College, Patiala
 
In collaboration with traffic police Patiala and under the able guidance of SSP S. Mandeep Singh Sidhu, Multani Mal Modi College, Patiala organized a programme on Traffic Rules Awareness. The Chief Guest on this occasion was DSP (Traffic) Patiala Sh. Saurav Jindal. The purpose of this event was to raise awareness among the students about the various rules, regulations and policies related to traffic management. The emphasis was also laid on the maintenance of positive interaction between traffic police and vehicle drivers on the road. The students were also provided information regarding Android App ‘Patiala Traffic Police’.
The Principal Dr. Khushvinder Kumar began his address with a celebratory note regarding teachers’ day and appreciated the constructive and progressive measures taken by the traffic police. He also stressed upon the practical application of traffic rules in an individual’s daily life. Furthermore, district traffic incharge S. Karnail Singh highlighted the primary causes of road accidents and its preventive measures. All the students attending this event pledged to follow traffic rules in their day to day life. S. Gurjap Singh, Traffic Police Official focused on the upholding of traffic rules. S. Gurjap Singh and Dr. Rupinder Singh jointly conducted the stage.
 
ਪਟਿਆਲਾ: 05 ਸਤੰਬਰ, 2018
ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ‘ਟ੍ਰੈਫਿਕ ਨਿਯਮ’ ਵਿਸ਼ੇ ਉੱਤੇ ਵਿਸ਼ੇਸ਼ ਸਮਾਗਮ
 
ਅੱਜ ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵੱਲੋਂ ਜ਼ਿਲ੍ਹਾ ਪਟਿਆਲਾ ਦੇ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਦੀ ਸੁਯੋਗ ਅਗਵਾਈ ਵਿੱਚ ਕੀਤੇ ਜਾ ਰਹੇ ਨਿਰੰਤਰ ਯਤਨਾਂ ਦੀ ਲੜੀ ਵਿੱਚ ਜ਼ਿਲ੍ਹਾ ਪਟਿਆਲਾ ਪੁਲਿਸ ਦੇ ਸਹਿਯੋਗ ਨਾਲ ‘ਟ੍ਰੈਫਿਕ ਨਿਯਮ’ ਵਿਸ਼ੇ ਉੱਤੇ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ। ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਤੋਂ ਜਾਣੂੰ ਕਰਵਾਉਣ ਦੇ ਵਿਸ਼ੇਸ਼ ਮਨੋਰਥ ਹਿੱਤ ਕਰਵਾਏ ਗਏ ਇਸ ਸਮਾਗਮ ਵਿੱਚ ਜ਼ਿਲ੍ਹਾ ਪਟਿਆਲਾ ਦੇ ਡੀ.ਐਸ.ਪੀ. (ਟ੍ਰੈਫਿਕ) ਸ੍ਰੀ ਸੌਰਵ ਜਿੰਦਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਪੁਲਿਸ ਵਿਭਾਗ ਵੱਲੋਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੇ ਉਦੇਸ਼ ਤਹਿਤ ਸ਼ੁਰੂ ਕੀਤੀਆਂ ਗਈਆਂ ਵਿਭਿੰਨ ਯੋਜਨਾਵਾਂ ਅਤੇ ਸਹੂਲਤਾਂ ਤੋਂ ਜਾਣੂੰ ਕਰਵਾਇਆ ਅਤੇ ਟ੍ਰੈਫਿਕ ਪੁਲਿਸ ਅਤੇ ਵਾਹਨ ਚਾਲਕ ਦੇ ਰਿਸ਼ਤੇ ਨੂੰ ਸਕਾਰਾਤਮਿਕ ਪੱਖ ਤੋਂ ਵਿਚਾਰਨ ਦੀ ਦ੍ਰਿਸ਼ਟੀ ਅਪਣਾਉਣ ਉੱਤੇ ਵੀ ਜ਼ੋਰ ਦਿੱਤਾ। ਉਨ੍ਹਾਂ ਵਿਦਿਆਰਥੀਆਂ ਨੂੰ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਦੀ ਸੂਚਨਾ ਪੁਲਿਸ ਵਿਭਾਗ ਤੱਕ ਪਹੁੰਚਾਉਣ ਲਈ ਇੱਕ ਐਂਡਰੋਇਡ ਮੋਬਾਈਲ ਐਪ ‘ਪਟਿਆਲਾ ਟ੍ਰੈਫਿਕ ਪੁਲਿਸ’ ਸਬੰਧੀ ਜਾਣਕਾਰੀ ਵੀ ਸਾਂਝੀ ਕੀਤੀ।
ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਅਧਿਆਪਕ ਦਿਵਸ ਦੀ ਸਮੂਹ ਕਾਲਜ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਪੰਜਾਬ ਪੁਲਿਸ ਵੱਲੋਂ ਆਰੰਭ ਕੀਤੇ ਗਏ ਵਿਭਿੰਨ ਪ੍ਰਕਾਰ ਦੇ ਸੁਚਾਰੂ ਅਤੇ ਸਾਰਥਕ ਯਤਨਾਂ ਦੀ ਭਰਪੂਰ ਸ਼ਲਾਘਾ ਕਰਦੇ ਹੋਏ ਸਮਾਗਮ ਵਿੱਚ ਪੁੱਜੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਮਨੁੱਖ ਨੇ ਹੁਣ ਤੱਕ ਜਿਸ ਪੱਧਰ ਤੱਕ ਪਦਾਰਥਕ ਉੱਨਤੀ ਕੀਤੀ ਹੈ, ਉਸ ਦਾ ਝਲਕਾਰਾ ਮਨੁੱਖੀ ਜੀਵਨ ਦੀਆਂ ਨਿੱਤ ਦਿਨ ਦੀਆਂ ਗਤੀਵਿਧੀਆਂ ਅਤੇ ਵਿਵਹਾਰ ਵਿੱਚੋਂ ਗ਼ੈਰ-ਹਾਜ਼ਰ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਛੋਟੇ ਪੱਧਰ ਤੋਂ ਦੂਜਿਆਂ ਨੂੰ ਪਹਿਲ ਦੇਣ ਦੀ ਮਾਣਯੋਗ ਭਾਵਨਾ ਨੂੰ ਆਪਣੇ ਜੀਵਨ ਦਾ ਅੰਗ ਬਣਾਉਣਾ ਚਾਹੀਦਾ ਹੈ ਅਤੇ ਜੀਵਨ ਵਿੱਚ ਨਿਰੋਲ ਸਿਧਾਂਤਕ ਦੀ ਬਜਾਏ ਵਿਵਹਾਰਕ ਪੱਧਰ ਉੱਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ।
ਇਸ ਮੌਕੇ ਜ਼ਿਲ੍ਹਾ ਟ੍ਰੈਫਿਕ ਇੰਸਪੈਕਟਰ ਇੰਚਾਰਜ ਸ. ਕਰਨੈਲ ਸਿੰਘ ਨੇ ਸੜਕ ਹਾਦਸਿਆਂ ਦੇ ਪ੍ਰਮੁੱਖ ਕਾਰਨਾਂ ਦੀ ਨਿਸ਼ਾਨਦੇਹੀ ਕਰਦੇ ਹੋਏ, ਵਿਭਿੰਨ ਪੱਧਰ ਉੱਤੇ ਬਚਾਅ ਪੱਖਾਂ ਉੱਤੇ ਰੌਸ਼ਨੀ ਪਾਈ। ਇਸ ਸਮਾਗਮ ਵਿੱਚ ਭਰਵੀਂ ਗਿਣਤੀ ਵਿੱਚ ਸ਼ਾਮਲ ਵਿਦਿਆਰਥੀਆਂ ਨੇ ਜੀਵਨ ਵਿੱਚ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦਾ ਪ੍ਰਣ ਵੀ ਲਿਆ। ਇਸ ਤੋਂ ਪਹਿਲਾਂ ਟ੍ਰੈਫਿਕ ਪੁਲਿਸ ਪਟਿਆਲਾ ਦੇ ਅਧਿਕਾਰੀ ਸ. ਗੁਰਜਾਪ ਸਿੰਘ ਨੇ ਵਿਦਿਆਰਥੀਆਂ ਨੂੰ ਵਿਭਿੰਨ ਪ੍ਰਕਾਰ ਦੇ ਟ੍ਰੈਫਿਕ ਨਿਯਮਾਂ ਤੋਂ ਜਾਣੂੰ ਕਰਵਾਇਆ। ਉਨ੍ਹਾਂ ਸੜਕ ਉੱਤੇ ਸਫ਼ਰ ਦੌਰਾਨ ਨੌਜਵਾਨ ਵਰਗ ਵੱਲੋਂ ਅਕਸਰ ਕੀਤੀਆਂ ਜਾਂਦੀਆਂ ਅਣਗਹਿਲੀਆਂ ਤੋਂ ਵਿਦਿਆਰਥੀਆਂ ਨੂੰ ਸੁਚੇਤ ਕੀਤਾ। ਮੰਚ ਸੰਚਾਲਨ ਦਾ ਕਾਰਜ ਸ. ਗੁਰਜਾਪ ਸਿੰਘ ਅਤੇ ਡਾ. ਰੁਪਿੰਦਰ ਸਿੰਘ ਨੇ ਸਾਂਝੇ ਰੂਪ ਵਿੱਚ ਕੀਤਾ। ਇਸ ਮੌਕੇ ਕਾਲਜ ਦੇ ਵਿਭਿੰਨ ਵਿਭਾਗਾਂ ਦੇ ਸਮੂਹ ਅਧਿਆਪਕਾਂ ਤੋਂ ਇਲਾਵਾ ਭਰਵੀਂ ਗਿਣਤੀ ਵਿੱਚ ਵਿਦਿਆਰਥੀਆਂ ਨੇ ਵੀ ਸ਼ਮੂਲੀਅਤ ਕੀਤੀ।